Punjab

ਅੰਮ੍ਰਿਤਸਰ ’ਚ ਬੀਤੀ ਰਾਤ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ

ਅੰਮ੍ਰਿਤਸਰ, 10 ਫਰਵਰੀ– ਅੰਮ੍ਰਿਤਸਰ ’ਚ ਬੀਤੀ ਰਾਤ ਪੁਲਿਸ ਵਲੋਂ ਜਦੋਂ ਗਿ੍ਰਫ਼ਤਾਰ ਕੀਤੇ ਦੋ ਗੈਂਗਸਟਰਾਂ ਲਵਪ੍ਰੀਤ ਸਿੰਘ ਅਤੇ ਬੂਟਾ ਸਿੰਘ ਨੂੰ ਹਥਿਆਰਾਂ ਦੀ ਰਿਕਵਰੀ ’ਤੇ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ, ਜਿਸ ਦੇ ਜਵਾਬ ’ਚ ਪੁਲਿਸ ਵਲੋਂ ਕੀਤੀ ਫਾਇਰਿੰਗ ਨਾਲ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ। ਇਸ ਸੰਬੰਧੀ ਪ੍ਰਗਟਾਵਾ ਕਰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵਲੋਂ ਤਿੰਨ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਪਾਸੋਂ ਇਕ ਏ.ਕੇ.47 ਅਤੇ ਦੋ ਪਿਸਟਲ ਵੀ ਬਰਾਮਦ ਕੀਤੇ ਗਏ ਹਨ।

Related Articles

Leave a Reply

Your email address will not be published. Required fields are marked *

Back to top button