Punjab

ਅੰਮ੍ਰਿਤਸਰ ‘ਚ ਚਿੱਟੇ ਦਿਨ ਲੁੱਟ ਤੋਂ ਬਾਅਦ ਹੱਤਿਆ

ਕੁਲਦੀਪ ਸਿੰਘ ਹਾਲ ਬਾਜ਼ਾਰ 'ਚ ਕਰਦਾ ਸੀ ਨੋਟ ਬਦਲਣ ਦਾ ਕਾਰੋਬਾਰ; ਪੁੱਤਰ ਜ਼ਖ਼ਮੀ

ਅੰਮ੍ਰਿਤਸਰ, 26 ਮਈ- ਹਾਲ ਬਾਜ਼ਾਰ ‘ਚ ਸਥਿਤ ਤ੍ਰੀ-ਮੂਰਤੀ ਕੰਪਲੈਕਸ ‘ਚ ਕਟੇ-ਫਟੇ ਤੇ ਪੁਰਾਣੇ ਨੋਟ ਬਦਲਣ ਵਾਲੇ ਕੁਲਦੀਪ ਸਿੰਘ ਦੀ ਸੋਮਵਾਰ ਦੀ ਦੁਪਹਿਰ ਲੂੱਟ ਦੌਰਾਨ ਹੱਤਿਆ ਕਰ ਦਿੱਤੀ ਗਈ। ਬਾਈਕ ਸਵਾਰ ਦੋ ਲੁਟੇਰਿਆਂ ਨੇ ਦੁਕਾਨ ‘ਚ ਵੜ ਕੇ ਕੁਲਦੀਪ ਸਿੰਘ ਤੇ ਉਨ੍ਹਾਂ ਦੇ ਪੁੱਤ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਵਾਰਦਾਤ ਸਮੇਂ ਮੁਲਜ਼ਮ ਦੁਕਾਨ ‘ਚ ਰੱਖੇ 12 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਮੌਕੇ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੀਪਕ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੇ ਤੁਰੰਤ ਬਾਅਦ ਪਿਤਾ-ਪੁੱਤਰ ਨੂੰ ਕਿਸੇ ਤਰ੍ਹਾਂ ਹਸਪਤਾਲ ਲਿਜਾਇਆ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੀਪਕ ਆਪਣੇ ਪਿਤਾ ਕੁਲਦੀਪ ਨਾਲ ਮਿਲ ਕੇ ਹਾਲ ਬਾਜ਼ਾਰ ‘ਚ ਕਟੇ-ਫਟੇ ਨੋਟ ਬਦਲਣ ਦਾ ਕਾਰੋਬਾਰ ਕਰਦਾ ਹੈ। ਉਹ ਬਾਜ਼ਾਰ ‘ਚ ਟੇਬਲ ਲਗਾਉਂਦਾ ਹੈ ਤੇ ਪੈਸੇ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਦੁਕਾਨ ਖਰੀਦ ਕੇ ਅੰਦਰ ਰੱਖਣੇ ਸ਼ੁਰੂ ਕਰ ਦਿੱਤੇ ਸਨ। ਸੋਮਵਾਰ ਦੀ ਦੁਪਹਿਰ ਬਾਈਕ ‘ਤੇ ਸਵਾਰ ਦੋ ਨੌਜਵਾਨ ਨੋਟ ਬਦਲਵਾਉਣ ਪਹੁੰਚੇ। ਪੈਸੇ ਜ਼ਿਆਦਾ ਹੋਣ ਕਾਰਨ ਪਿਉ-ਪੁੱਤ ਬਾਈਕ ਸਵਾਰਾਂ ਨੂੰ ਆਪਣੀ ਦੁਕਾਨ ‘ਚ ਲੈ ਗਏ। ਮੌਕਾ ਪਾ ਕੇ ਲੁਟੇਰਿਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਤੇ ਉਥੇ ਰੱਖੇ 12 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਏਸੀਪੀ ਗਗਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button