
ਅੰਮ੍ਰਿਤਸਰ, 10 ਮਈ- ਹਲਕਾ ਰਾਜਾ ਦੇ ਪਿੰਡ ਰਾਣੇਵਾਲੀ ਦੇ ਨੇੜਲੇ ਖੇਤਾਂ ਵਿੱਚ ‘ਚ ਅੱਜ ਤੜਕਸਾਰ ਵਿਸਫੋਟਕ ਡ੍ਰੋਨ ਦਾ ਮਲਬਾ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੁਗਲਾਣੀਕੋਟ ਦੇ ਵਸਨੀਕ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਉਨ੍ਹਾਂ ਦੀ ਬਹਿਕ ਤੋਂ ਡ੍ਰੋਨ ਗੁਜਰਿਆ ਅਤੇ ਦੇਖਦਿਆਂ ਦੇਖਦਿਆਂ ਹੀ ਦੂਸਰੀ ਸਾਈਡ ਤੋਂ ਕੋਈ ਚੀਜ਼ ਆ ਕੇ ਉਸ ਨਾਲ ਟਕਰਾਈ ਤਾਂ ਇਕਦਮ ਬਲਾਸਟ ਹੋ ਗਿਆ। ਖੇਤਾਂ ਵਿੱਚ ਅੱਗ ਦੀਆਂ ਲਪਟਾ ਬਲਦੀਆਂ ਦਿਖਾਈ ਦਿੱਤੀਆਂ ਸੂਚਨਾ ਮਿਲਣ ਤੇ ਤੁਰੰਤ ਥਾਣਾ ਰਾਜਾਸਾਂਸੀ ਦੇ ਮੁਖੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਤੇ ਮਲਬੇ ਨੂੰ ਕਬਜ਼ੇ ਵਿਚ ਲੈ ਲਿਆ। ਇਸੇ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਜੱਲੂਪੁਰ ਖੈੜਾ ਵਿਖੇ ਰਾਤ ਕਰੀਬ 1.45 ਧਮਾਕੇ ਤੋਂ ਬਾਅਦ ਖੇਤਾਂ ਅਤੇ ਲੋਕਾਂ ਦੇ ਘਰਾਂ ‘ਚੋਂ ਮਲਬੇ ਦੇ ਟੁਕੜੇ ਡਿੱਗ। ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਦੇ ਦਿਲਾਂ ਵਿੱਚ ਦੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਥਾਣਾ ਖਿਲਚੀਆਂ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਨਾ ਘਬਰਾਉਣ ਲਈ ਆਖਿਆ ਤੇ ਸੁਰੱਖਿਆ ਬਣਾ ਕੇ ਰੱਖੀ ਹੈ।



