
ਅੰਮ੍ਰਿਤਸਰ, 18 ਅਗਸਤ : ਅਰਸ਼ਦੀਪ ਸਿੰਘ ਜੋ ਕਿ ਪੱਟੀ ਦੇ ਪਿੰਡ ਠੱਕਰਪੁਰਾ ਦਾ ਜਮਪਲ ਹੈ, ਕੈਨੇਡਾ ਵਿਚ ਜਾ ਕੇ ਮੱਲਾ ਮਾਰੀਆਂ ਹਨ। ਸਾਬਤ ਸੂਰਤ ਰਹਿੰਦਿਆ ਅਰਸ਼ਦੀਪ ਸਿੰਘ ਕੈਨੇਡਾ ਪੁਲਿਸ ਵਿਚ ਭਰਤੀ ਹੋਇਆ ਹੈ ਤੇ ਕੈਨੇਡਾ ਦੇ ਸ਼ਹਿਰ ਤੂਨੀਆ ਵਿਚ ਡਿਊਟੀ ਕਰਨ ਜਾ ਰਿਹਾ ਹੈ। ਅੰਮ੍ਰਿਤਧਾਰੀ ਅਰਸ਼ਦੀਪ ਸਿੰਘ ਦੇ ਪਿਤਾ ਸੁਖਵੰਤ ਸਿੰਘ ਤੇ ਭਰਾ ਸੁਖਵਿੰਦਰ ਸਿੰਘ ਨੇ ਦਸਿਆ ਕਿ ਅਰਸ਼ਦੀਪ ਸਿੰਘ ਨੇ ਸਾਰੀ ਸਿਿਖਆ ਅਵਲ ਦਰਜੇ ਵਿਚ ਪਾਸ ਕੀਤੀ ਤੇ ਖਡੂਰ ਸਾਹਿਬ ਵਿਖੇ ਚੱਲ ਰਹੇ ਨਿਸ਼ਾਨ ਏ ਸਿੱਖੀ ਅਕੈਡਮੀ ਵਿਚ ਐਨਡੀਏ ਦੀ ਪੜ੍ਹਾਈ ਕਰਕੇ ਉਸ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਸੀ। ਸਿਲੈਕਸ਼ਨ ਸਮੇਂ ਦੂਜਾ ਨੰਬਰ ਆ ਜਾਣ ਕਾਰਨ ਨਿਰਾਸ਼ ਹੋ ਕੇ ਕੈਨੇਡਾ ਚਲਾ ਗਿਆ ਜਿਥੇ ਪੁਲਿਸ ਸੇਵਾ ਵਿਚ ਭਰਤੀ ਹੋ ਗਿਆ ਹੈ। ਕੈਨੇਡਾ ਪੁਲਿਸ ਵਿਚ ਉਹ ਅੰਮ੍ਰਿਤਧਾਰੀ ਸਿੱਖ ਪੁਲਿਸ ਅਫਸਰ ਵੱਜੋਂ ਡਿਊਟੀ ਨਿਭਾਉਣੀ ਸ਼ੁਰੂ ਕੀਤੀ ਹੈ।



