Punjab

ਅਸ਼ਲੀਲ ਵਾਇਰਲ ਵੀਡੀਓ ਮਾਮਲੇ ’ਚ ਸਵਾਮੀ ਸ਼ੰਕਰਾਨੰਦ ਖਿਲਾਫ਼ ਸ਼ਰਧਾਲੂ ਨੇ ਹੀ ਦਰਜ ਕਰਵਾਇਆ ਪਰਚਾ

ਜਗਰਾਓਂ/ਮੁੱਲਾਂਪੁਰ, 20 ਜੂਨ : ਤਲਵੰਡੀ ਖੁਰਦ ਦੇ ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾ ਨੰਦ ਖ਼ਿਲਾਫ਼ ਆਖ਼ਿਰਕਾਰ ਥਾਣਾ ਦਾਖਾ ਵਿਖੇ ਮੁਕੱਦਮਾ ਦਰਜ ਹੋ ਗਿਆ। ਇਸ ਮਾਮਲੇ ਵਿਚ ਸਵਾਮੀ ਸ਼ੰਕਰਾ ਨੰਦ ਦੇ ਹੀ ਇੱਕ ਸ਼ਰਧਾਲੂ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕੀਤਾ ਗਿਆ। ਵਰਣਨਯੋਗ ਹੈ ਕਿ ਪਿਛਲੇ ਦਿਨੀਂ ਪ੍ਰਸਿੱਧ ਤਲਵੰਡੀ ਧਾਮ ਡੇਰੇ ਦੇ ਸਵਾਮੀ ਸ਼ੰਕਰਾ ਨੰਦ ਦੀ ਇੱਕ ਮਹਿਲਾ ਨਾਲ ਬੇਹੱਦ ਇਤਰਾਜ਼ਯੋਗ ਹਾਲਤ ‘ਚ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ। ਇਸ ਮਾਮਲੇ ਵਿਚ ਜਿੱਥੇ ਭੂਰੀ ਵਾਲਿਆਂ ਦੀ ਸੰਪਰਦਾਇ ਵੱਲੋਂ ਸਵਾਮੀ ਸ਼ੰਕਰਾ ਨੰਦ ਦੀਆਂ ਧਾਰਮਿਕ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ, ਉੱਥੇ ਇਸ ਮਾਮਲੇ ਵਿਚ ਥਾਣਾ ਦਾਖਾ ਦੀ ਪੁਲਿਸ ਨੇ ਸਵਾਮੀ ਸ਼ੰਕਰਾਨੰਦ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ‘ਚ ਸ਼ਿਕਾਇਤਕਰਤਾ ਨੇ ਆਪਣੀ ਪਛਾਣ ਗੁਪਤ ਰੱਖਣ ਲਈ ਕਿਹਾ ਹੈ ਕਿਉਂਕਿ ਉਸ ਨੂੰ ਖ਼ਤਰਾ ਹੈ ਕਿ ਉਸ ਨੂੰ ਸਵਾਮੀ ਦੀ ਉੱਚ ਪਹੁੰਚ ਕਾਰਨ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਇਹ ਸ਼ਿਕਾਇਤ ਸਵਾਮੀ ਸ਼ੰਕਰਾਨੰਦ ਦੇ ਸ਼ਰਧਾਲੂ ਵੱਲੋਂ ਹੀ ਕੀਤੀ ਗਈ ਹੈ। ਜਿਸ ਵਿਚ ਉਸ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਸਵਾਮੀ ਸ਼ੰਕਰਾ ਨੰਦ ਦਾ ਸ਼ਰਧਾਲੂ ਹੈ, ਉਸ ਦੀ ਉਨ੍ਹਾਂ ਪ੍ਰਤੀ ਬਹੁਤ ਧਾਰਮਿਕ ਆਸਥਾ ਸੀ ਜਿਸ ਕਰਕੇ ਧਾਰਮਿਕ ਭਾਵਨਾ ਦੇ ਆਧਾਰ ’ਤੇ ਉਹ ਸਵਾਮੀ ਸ਼ੰਕਰਾਨੰਦ ਨਾਲ ਬਹੁਤ ਦਿਲ ਤੋਂ ਜੁੜਿਆ ਹੋਇਆ ਸੀ। ਪਰ ਇੱਕ ਅਸ਼ਲੀਲ ਵੀਡੀਓ ਦੀ ਖ਼ਬਰ ਬਾਰੇ ਜਦੋਂ ਸੁਣਿਆ ਅਤੇ ਜਦੋਂ ਇਹ ਖਬਰ ਸੱਚੀ ਹੋਣ ਬਾਰੇ ਪਤਾ ਲੱਗਾ ਤਾਂ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ਕਰ ਕੇ ਉਹ ਧਾਰਮਿਕ ਅਤੇ ਮਾਨਸਿਕ ਤੌਰ ਤੋਂ ਦੁਖੀ ਹੋਇਆ ਹੈ। ਇਸ ਲਈ ਉਸ ਨੇ ਸਵਾਮੀ ਸ਼ੰਕਰਾ ਨੰਦ ਖ਼ਿਲਾਫ਼ ਸ਼ਿਕਾਇਤ ਦਾ ਮਨ ਬਣਾਇਆ ਹੈ, ਕਿਉਂਕਿ ਸਵਾਮੀ ਸ਼ੰਕਰਾ ਨੰਦ ਨੇ ਉਸ ਅਤੇ ਸ਼ਰਧਾਲੂਆਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੈ। ਣਾ ਦਾਖਾ ਦੀ ਪੁਲਿਸ ਨੇ ਉਕਤ ਸ਼ਰਧਾਲੂ ਦੀ ਸ਼ਿਕਾਇਤ ’ਤੇ ਥਾਣਾ ਦਾਖਾ ਵਿਖੇ ਐੱਫਆਈਆਰ ਨੰਬਰ 104, ਜੇਰੇ ਧਾਰਾ 299 ਬੀਐੱਨਐੱਸ 2023 ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਇਸ ਦੀ ਪੁਸ਼ਟੀ ਸਬ ਡਵੀਜ਼ਨ ਦਾਖਾ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਕੀਤੀ। ਥਾਣਾ ਦਾਖਾ ਦੇ ਮੁਖੀ ਹਮਰਾਜ ਸਿੰਘ ਨੇ ਦੱਸਿਆ ਕਿ ਸਵਾਮੀ ਸ਼ੰਕਰਾ ਨੰਦ ਖ਼ਿਲਾਫ਼ ਦਰਜ ਐੱਫਆਈਆਰ ਤੋਂ ਬਾਅਦ ਤਲਵੰਡੀ ਧਾਮ ਦਸਤਕ ਦਿੱਤੀ ਗਈ, ਜਿੱਥੇ ਸਵਾਮੀ ਸ਼ੰਕਰਾ ਨੰਦ ਨਹੀਂ ਮਿਲੇ, ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸਵਾਮੀ ਸ਼ੰਕਰਾਨੰਦ ਦੇ ਦੋ ਨੇੜਲਿਆਂ ਦੀ ਭਾਲ ’ਚ ਵੀ ਲੱਗੀ ਪੁਲਿਸ

Related Articles

Leave a Reply

Your email address will not be published. Required fields are marked *

Back to top button