
ਅੰਮ੍ਰਿਤਸਰ, 10 ਜੂਨ : ਮਕਬੂਲਪੁਰਾ ਥਾਣੇ ਦੀ ਪੁਲਿਸ ਨੇ ਅਸ਼ਲੀਲ ਤਸਵੀਰਾਂ ਖਿੱਚ ਕੇ ਬਲੈਕਮੇਲਿੰਗ ਕਰਨ ਵਾਲੇ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪਹਿਲਾਂ ਕਿਸੇ ਵਿਅਕਤੀ ਨੂੰ ਫੋਨ ਕਰਦੇ ਸਨ ਕਿ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਝਗੜੇ ‘ਚ ਸਮਝੌਤਾ ਕਰਵਾਇਆ ਸੀ ਅਤੇ ਹੁਣ ਕਿਸੇ ਹੋਰ ਝਗੜੇ ‘ਚ ਸਮਝੌਤਾ ਕਰਵਾਉਣਾ ਹੈ। ਪੀੜਤ ਜਦੋਂ ਉੱਥੇ ਪਹੁੰਚਦਾ ਤਾਂ ਉਸ ਨੂੰ ਕਿਸੇ ਸੁੰਨਸਾਨ ਜਗ੍ਹਾ (ਘਰ) ਲੈ ਜਾਂਦੇ। ਉੱਥੇ ਔਰਤ (ਮੁਲਜ਼ਮ) ਆਪਣੇ ਅਤੇ ਸ਼ਿਕਾਇਤਕਰਤਾ ਦੇ ਕੱਪੜੇ ਉਤਾਰ ਲੈਂਦੀ ਅਤੇ ਫਿਰ ਗਿਰੋਹ ਦੇ ਹੋਰ ਮੈਂਬਰ ਵੀ ਉੱਥੇ ਪਹੁੰਚ ਜਾਂਦੇ। ਗਿਰੋਹ ਦੇ ਮੈਂਬਰ ਉੱਥੇ ਤਸਵੀਰਾਂ ਖਿੱਚਦੇ ਅਤੇ ਫਿਰ ਬਲੈਕਮੇਲਿੰਗ ਤੇ ਧਮਕੀਆਂ ਦਾ ਸਿਲਸਿਲਾ ਸ਼ੁਰੂ ਹੁੰਦਾ ਸੀ। ਏਡੀਸੀਪੀ ਜਸਰੂਪ ਕੌਰ ਬਾਠ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ‘ਚੋਂ 36 ਆਈਆਰਬੀ ਦਾ ਏਐਸਆਈ ਵੀ ਸ਼ਾਮਲ ਹੈ। ਮੁਲਜ਼ਮਾਂ ਦੇ ਕਬਜ਼ੇ ‘ਚੋਂ 15 ਮੋਬਾਈਲ, ਫਰਜ਼ੀ ਪਛਾਣ ਪੱਤਰ, 36 ਹਜ਼ਾਰ ਰੁਪਏ ਤੇ ਤਿੰਨ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।



