National

ਅਲਕਨੰਦਾ ਨਦੀ ’ਤੇ ਪੈਂਦਾ ਪੁਲ਼ ਨਵਾਂ ਬਣ ਕੇ ਤਿਆਰ

ਅਲਕਨੰਦਾ, 2 ਅਪ੍ਰੈਲ-​​​​​​​ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਪੈਦਲ ਰਸਤੇ ਵਿਚ ਅਲਕਨੰਦਾ ਨਦੀ ਤੇ 5 ਮਾਰਚ ਨੂੰ ਪ੍ਰਭਾਵਿਤ ਹੋਇਆ ਪੁਲ। ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਪੈਦਲ ਰਸਤੇ ਵਿਚ ਅਲਕਨੰਦਾ ਨਦੀ ਤੇ ਬਣਿਆ ਆਰਜੀ ਪੁਲ। ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਪੈਦਲ ਰਸਤੇ ਵਿਚ ਅਲਕਨੰਦਾ ਨਦੀ ਤੇ ਨਵਾਂ ਬਣ ਕੇ ਤਿਆਰ ਹੋਇਆ ਪੁਲ। * ਸਾਲਾਨਾ ਯਾਤਾਰਾ 25 ਮਈ ਤੋਂ ਸ਼ੁਰੂ ਹੋ ਕੇ 10 ਅਕਤੂਬਰ ਤੱਕ ਚੱਲੇਗੀ : ਭਾਈ ਸੇਵਾ ਸਿੰਘ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਸਤੇ ’ਚ ਅਲਕਨੰਦਾ ਨਦੀ ਤੇ ਪ੍ਰਭਾਵਿਤ ਹੋਏ ਪੁਲ਼ ਦੀ ਥਾਂ ਨਵਾਂ ਪੁਲ਼ ਬਣ ਕੇ ਤਿਆਰ ਹੋ ਗਿਆ ਹੈ, ਜੋ 5 ਅਪ੍ਰੈਲ ਤੱਕ ਆਮ ਵਰਤੋਂ ਲਈ ਸ਼ੁਰੂ ਕਰਨ ਦੀ ਉਮੀਦ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਬਲੇ ਜਨਮ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਸਤੇ ਨੂੰ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਦਰੁਸਤ ਕਰਨ ਲਈ ਉਤਰਾਖੰਡ ਸਰਕਾਰ ਤੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਪੂਰੀ ਤਿਆਰੀ ਕਰ ਰਿਹਾ ਹੈ। ਪੈਦਲ ਯਾਤਰਾ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਤੋਂ ਆਰੰਭ ਹੁੰਦੀ ਹੈ ਅਤੇ ਇਥੋਂ ਹੀ ਯਾਤਰਾ ਦੇ ਸ਼ੁਰੂਆਤੀ ਰਸਤੇ ’ਤੇ ਅਲਕਨੰਦਾ ਨਦੀ ਤੇ ਬਣੇ ਮੋਟਰ ਵਾਹਨਾਂ ਲਈ ਪੁਲ਼ ਪੰਜ ਮਾਰਚ ਨੂੰ ਪਹਾੜੀ ਤੋਂ ਵੱਡੇ ਪੱਥਰ ਡਿੱਗਣ ਨਾਲ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਸੀ। ਇਸ ਪੁਲ਼ ਨਾਲ ਲੱਗਦੇ ਰਸਤੇ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਵਿਖੇ ਬਣੀ ਸਰਾਂ ਦੇ ਇਕ ਪਾਸੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸੀ। ਇਸ ਘਟਨਾ ’ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਵਿਖੇ ਪ੍ਰਬੰਧ ਨੂੰ ਸੰਭਾਲਣ ਲਈ ਭਾਈ ਸੇਵਾ ਸਿੰਘ ਨੂੰ ਮੁੱਖ ਪ੍ਰਬੰਧਕ ਨਿਯੁਕਤ ਕੀਤਾ ਹੋਇਆ ਹੈ। ਇਸ ਸਬੰਧੀ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਸਾਲਾਨਾ ਯਾਤਰਾ 25 ਮਈ ਤੋਂ ਆਰੰਭ ਹੋਵੇਗੀ ਜੋ 10 ਅਕਤੂਬਰ ਤੱਕ ਚੱਲੇਗੀਉਨ੍ਹਾਂ ਦੱਸਿਆ ਕਿ 5 ਮਾਰਚ ਨੂੰ ਪਹਾੜੀ ਤੋਂ ਵੱਡੇ ਪੱਥਰ ਡਿੱਗਣ ਨਾਲ ਯਾਤਰਾ ਦੀ ਸ਼ੁਰੂਆਤ ’ਚ ਬਣਿਆ ਮੋਟਰ ਵਾਹਨਾਂ ਲਈ ਬਣਿਆ ਪੁਲ਼ ਨਸ਼ਟ ਹੋ ਗਿਆ ਸੀ। ਪ੍ਰਸਾਸ਼ਨ ਵੱਲੋਂ ਟਰੱਸਟ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਅਗਲੇ ਦਿਨ ਤੋਂ ਹੀ ਨਵਾਂ ਪੁਲ ਉਸਾਰਨ ਲਈ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਪ੍ਰਸਾਸ਼ਨ ਵੱਲੋਂ ਪਹਿਲਾਂ ਆਰਜੀ ਪੁਲ਼ ਤਿਆਰ ਕਰ ਕੇ ਪੈਦਲ ਜਾਣ ਲਈ ਆਮ ਲੋਕਾਂ ਨੂੰ ਸਹੂਲਤ ਮੁਹੱਈਆ ਕਰਵਾਈ ਗਈ ਸੀ। ਹੁਣ ਕੁਝ ਦਿਨਾਂ ’ਚ ਹੀ ਜੰਗੀ ਪੱਧਰ ’ਤੇ ਕੰਮ ਕਰ ਕੇ ਨਵੀਂ ਥਾਂ ’ਤੇ ਨਵਾਂ ਮੋਟਰ ਵਾਹਨਾਂ ਲਈ ਪੁਲ਼ ਤਿਆਰ ਕਰ ਦਿੱਤਾ ਹੈ, ਜਿਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਪੁਲ ਨਾਲ ਪਹਿਲੇ ਰਸਤੇ ਨੂੰ ਜੋੜਿਆ ਜਾਵੇਗਾ ਤਾਂ ਜੋ ਯਾਤਰਾ ਨਿਰਵਿਘਨ ਚੱਲ ਸਕੇ। ਉਨ੍ਹਾਂ ਦੱਸਿਆ ਕਿ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰੂਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ, ਸਬੰਧੀ ਲਗਾਤਾਰ ਟਰੱਸਟ ਨਾਲ ਰਾਬਤਾ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚਮੌਲੀ ਦਾ ਪ੍ਰਸ਼ਾਸਨ ਵੀ ਲਗਾਤਾਰ ਟਰੱਸਟ ਨਾਲ ਤਾਲਮੇਲ ਬਣਾ ਕੇ ਰੱਖਦਾ ਹੈ। ਭਾਈ ਸੇਵਾ ਸਿੰਘ ਨੇ ਦੱਸਿਆ ਕਿ ਡੀਐੱਮ ਸੰਦੀਪ ਤਿਵਾਰੀ ਦੀ ਦੇਖ-ਰੇਖ ਹੇਠ ਪ੍ਰਵਾਵਿਤ ਹੋਏ ਰਸਤੇ ਨੂੰ ਤਿਆਰ ਕਰਨ ਲਈ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਗਿਆ ਸੀ, ਜੋ ਸਮੇਂ ਸਿਰ ਮੁਕੰਮਲ ਹੋਇਆ ਹੈ। ਸਾਰੀ ਹੀ ਟੀਮ ਵੱਲੋਂ ਲੱਗਣ ਨਾਲ ਕੰਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਤੇ ਟਰੱਸਟ ਦਾ ਆਪਸੀ ਤਾਲਮੇਲ ਹੀ ਯਾਤਰੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਯਤਨ ਕਰ ਸਕਦਾ ਹੈ, ਜਿਸ ‘ਤੇ ਹਮੇਸ਼ਾ ਹੀ ਧਿਆਨ ਦਿੱਤਾ ਜਾਂਦਾ ਹੈ।

Related Articles

Leave a Reply

Your email address will not be published. Required fields are marked *

Back to top button