
ਅੰਮ੍ਰਿਤਸਰ, 7 ਜਨਵਰੀ- ਭਾਰਤ ਵਿਚ ਅਰਜਨਟੀਨਾ ਦੇ ਰਾਜਦੂਤ ਮਿਸਟਰ ਮੈਂਰੀਆਨੋ ਕਾਉਸੀਨੋ ਅਤੇ ਉਰੂਗਏ ਦੇ ਰਾਜਦੂਤ ਮਿਸਟਰ ਐਲਬਰਟੋ ਗੁਆਨੀ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਦੋਵਾਂ ਰਾਜਦੂਤਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਅਧਿਕਾਰੀ ਰਣਧੀਰ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਧਰਮ ਦੇ ਇਤਿਹਾਸ ਸੰਬੰਧੀ ਜਾਣਕਾਰੀ ਦਿੱਤੀ ਗਈ।



