International

ਅਮਰੀਕਾ ਦੇ ਚਰਚ ‘ਚ ਅੰਨ੍ਹੇਵਾਹ ਗੋਲੀਬਾਰੀ, 2 ਲੋਕਾਂ ਦੀ ਮੌਤ, 6 ਜ਼ਖ਼ਮੀ

ਅਮਰੀਕਾ, 9 ਜਨਵਰੀ ਅਮਰੀਕਾ ’ਚ ਇਕ ਵਾਰੀ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਯੂਟਾਹ ਰਾਜ ਦੀ ਰਾਜਧਾਨੀ ਸਾਲਟ ਲੇਕ ਸਿਟੀ ’ਚ ਮਾਰਮਨ ਚਰਚ ਦੇ ਇਕ ਮੀਟਿੰਗ ਘਰ ਦੀ ਪਾਰਕਿੰਗ ’ਚ ਹੋਈ ਫਾਇਰਿੰਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖਮੀ ਹੋਏ। ਘਟਨਾ ਤੋਂ ਬਾਅਦ ਚਰਚ ਕੈਂਪਸ ਅਤੇ ਆਸ-ਪਾਸ ਦੇ ਇਲਾਕਿਆਂ ’ਚ ਦਹਿਸ਼ਤ ਫੈਲ ਗਈ। ਪੁਲਿਸ ਦੇ ਅਨੁਸਾਰ, ਗੋਲੀਬਾਰੀ ਦੇ ਸਮੇਂ ਚਰਚ ਦੇ ਅੰਦਰ ਦਰਜਨਾਂ ਲੋਕ ਇਕ ਅੰਤਿਮ ਸੰਸਕਾਰ ਸਮਾਗਮ ’ਚ ਸ਼ਾਮਿਲ ਸਨ। ਸਾਰੇ ਪੀੜਤ ਵੱਧ ਉਮਰ ਦੇ ਹਨ। ਸਾਲਟ ਲੇਕ ਸਿਟੀ ਪੁਲਿਸ ਪ੍ਰਧਾਨ ਬ੍ਰਾਇਅਨ ਰੈਡ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਇਹ ਕਿਸੇ ਧਰਮ ਜਾਂ ਚਰਚ ਨੂੰ ਨਿਸ਼ਾਨਾ ਬਣਾਕੇ ਕੀਤਾ ਗਿਆ ਹਮਲਾ ਨਹੀਂ ਲੱਗਦਾ। ਉਹਨਾਂ ਇਹ ਵੀ ਸਾਫ ਕੀਤਾ ਕਿ ਪੁਲਿਸ ਇਸ ਨੂੰ ਪੂਰੀ ਤਰ੍ਹਾਂ ਅਚਨਚੇਤ ਘਟਨਾ ਨਹੀਂ ਮੰਨ ਰਹੀ। ਇਸ ਵੇਲੇ ਕਿਸੇ ਸ਼ੱਕੀ ਨੂੰ ਹਿਰਾਸਤ ’ਚ ਨਹੀਂ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button