Punjab

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਟਾਂਡਾ ਨਾਲ ਸੰਬੰਧਿਤ ਪੰਜ ਨੋਜਵਾਨਾਂ ਦੇ ਸੁਪਨੇ ਹੋਏ ਚਕਨਾਚੂਰ

ਟਾਂਡਾ ਉੜਮੁੜ, 16 ਫ਼ਰਵਰੀ- ਅਮਰੀਕਾ ਤੋਂ ਡਿਪੋਰਟ ਹੋ ਕੇ ਟਾਂਡਾ ਪੁੱਜੇ ਪੰਜ ਨੌਜਵਾਨਾਂ ਨੇ ਵਿਧਇਕ ਰਾਜਾ ਦੀ ਹਾਜ਼ਰੀ ਚ ਪੁਲਿਸ ਦੇ ਆਲਾ ਅਫ਼ਸਰਾਂ ਨੂੰ ਅਪਣੇ ਸੁਪਨੇ ਚਕਨਾਚੂਰ ਹੋਣ ਦੀ ਕਹਾਣੀ ਦੱਸੀ ਤੇ ਉਨਾ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ। ਟਾਂਡਾ ਅਮਰੀਕਾ ਤੋਂ ਡਿਪੋਰਟ ਹੋ ਕੇ ਟਾਂਡਾ ਪਹੁੰਚੇ ਇਲਾਕੇ ਦੇ ਪੰਜ ਨੌਜਵਾਨਾਂ ਨੂੰ ਡੀ.ਐਸ.ਪੀ. ਦਫਤਰ ਟਾਂਡਾ ਵਿਖੇ ਵਿਧਾਇਕ ਜਸਵੀਰ ਸਿੰਘ ਰਾਜਾ, ਡੀ.ਐਸ.ਪੀ. ਦਵਿੰਦਰ ਸਿੰਘ ਬਾਜਵਾ ਦੀ ਮੌਜ਼ੂਦਗੀ ਵਿਚ ਉਨ੍ਹਾਂ ਦੇ ਪਰਿਵਾਰਾਂ ਦੇ ਸਪੁਰਦ ਕੀਤਾ ਗਿਆ, ਜਿਨ੍ਹਾਂ ਵਿਚ ਦਲਜੀਤ ਸਿੰਘ ਪਿੰਡ ਕੁਰਾਲਾ,ਹਰਮਨਪ੍ਰੀਤ ਸਿੰਘ ਵਾਸੀ ਪਿੰਡ ਚੌਹਾਣਾ, ਹਰਪ੍ਰੀਤ ਸਿੰਘ ਮੁਹੱਲਾ ਬਾਰਾਦਾਰੀ ਟਾਂਡਾ, ਦਵਿੰਦਰ ਸਿੰਘ ਵਾਸੀ ਪਿੰਡ ਨੰਗਲੀ (ਜਲਾਲਪੁਰ) ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਮਿਆਣੀ ਹਨ। ਇਸ ਮੌਕੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੇ ਆਪਣੇ ਨਾਲ ਹੋਈ ਹੱਡ ਬੀਤੀ ਅਤੇ ਦੁਸ਼ਵਾਰੀਆਂ ਬਾਰੇ ਦੱਸਿਆ ਵੀ ਦੱਸਿਆ।

Related Articles

Leave a Reply

Your email address will not be published. Required fields are marked *

Back to top button