ਅਨੰਦਪੁਰ ਸਾਹਿਬ ਚ ਸੰਨੀ ਓਬਰਾਏ ਵਿਵੇਕ ਸਦਨ ਤੇ ਜਗਤ ਗੁਰ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀ. ਰਲਕੇ ਮਾਰਨਗੇ ਵਿਦਿਆ ਖੇਤਰ ‘ਚ ਹੰਭਲਾ : ਐਸ. ਪੀ. ਐਸ. ਓਬਰਾਏ

ਅਨੰਦਪੁਰ ਸਾਹਿਬ, 14 ਜੂਨ : ਤੁਸੀਂ ਕਿਹੜੇ ਸਮੁੰਦਰ ਤੇ ਉਸ ਦੇ ਕਿਹੜੇ ਰਹੱਸ ਦੀ ਗੱਲ ਕਰਦੇ ਹੋ ਜੇ ਤੁਸੀਂ ਸਮੁੰਦਰ ਵੇਖਣ ਹੈ ਜਾਂ ਉਸ ਦੇ ਰਹੱਸ ਦਾ ਅਨੰਦ ਮਾਨਣਾ ਹੈ ਤਾਂ ਅਨੰਦਪੁਰ ਦਾ ਧਿਆਨ ਧਰ ਬਾਬਾ ਬਖਸ਼ਾ ਜੀ ਜਦ ਗੁਰੂ ਪਾਤਸ਼ਾਹ ਦੀ ਮੁਹੱਬਤ ਵਿੱਚ ਪੂਰਾ ਸੂਰਾ ਹੋ ਇਨ੍ਹਾਂ ਸ਼ਬਦਾਂ ਨਾਲ ਅਨੰਦਪੁਰ ਸਾਹਿਬ ਦੀ ਮਹਿਮਾ ਕਰਦਾ ਹੈ ਤਾਂ ਅੱਖਾਂ ਆਪ-ਮੁਹਾਰੇ ਮੁੰਦ ਜਾਂਦੀਆਂ ਹਨ। ਸੱਚਮੁਚ ਅਨੰਦਪੁਰ ਸਾਹਿਬ ਜਿੱਥੇ ਇੱਕ ਨਿਵੇਕਲੀ ਕੌਮ ਸਿਖਰ ਗ੍ਰਹਿਣ ਕਰਦਾ ਹੈ ਪਰ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਅਨੰਦਪੁਰ ਸਾਹਿਬ ਜਿਵੇਂ ਸਿਖਰ ਗ੍ਰਹਿਣ ਕਰਨਾ ਚਾਹੀਦਾ ਸੀ ਓਵੇਂ ਕਰ ਨਾ ਸਕਿਆ ਬੇਸ਼ਕ ਹਲਾਤ ਹੁਣ ਬਹੁਤ ਬਿਹਤਰ ਹੋ ਚੁੱਕੇ ਹਨ। ਲੋਕਾਂ ਦਾ ਧਿਆਨ ਅਨੰਦਪੁਰ ਵੱਲ ਹੋਇਆ ਹੈ ਤੇ ਇਹ ਪਾਕ ਧਰਤੀ ਸੰਸਾਰ ਦੇ ਨਕਸ਼ੇ ਤੇ ਆਏਗੀ ਇਹ ਸਾਡਾ ਭਰੋਸਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਪਿਛਲੇ ਸਮੇਂ ‘ਸੰਨੀ ਓਬਰਾਏ ਵਿਵੇਕ ਸਦਨ’ ਦੀ ਸਥਾਪਨਾ ਉਨ੍ਹਾਂ ਯਤਨਾਂ ਵਿੱਚੋਂ ਇੱਕ ਪ੍ਰਵਾਨ ਕਰਨੀ ਚਾਹੀਦੀ ਹੈ ਜੋ ਅਨੰਦਪੁਰ ਸਾਹਿਬ ਦੇ ਵਿਕਾਸ ਤੇ ਵਿਗਾਸ ਲਈ ਭੂਮਿਕਾ ਨਿਭਾਉਣ ਵਾਲੇ ਯਤਨ ਹੋ ਰਹੇ ਹਨ। ਇਸ ਸਦਨ ਦਾ ਮੁੱਖ ਕਾਰਜ ਅਨੰਦਪੁਰ ਦੇ ਇਰਦ-ਗਿਰਦ ਵਿੱਦਿਆ ਦਾ ਇੱਕ ਅਜਿਹਾ ਸਤੰਭ ਖੜਾ ਕਰਨਾ ਹੈ ਜੋ ਥੁੜਾਂ ਮਾਰੇ ਉਨ੍ਹਾਂ ਯੋਗ ਵਿਦਿਆਰਥੀਆਂ ਨੂੰ ਆਪਣੀ ਹਿੱਕ ਨਾਲ ਲਾਵੇ ਜੋ ਵਿੱਤੀ ਕਮਜ਼ੋਰੀਆਂ ਕਾਰਨ ਕਿਤਾਬ ਤੋਂ ਹਮੇਸ਼ਾਂ ਲਈ ਦੂਰ ਹੋ ਗਏ ਤੇ ਹੋ ਰਹੇ ਹਨ। ਇਸ ਸਾਰੇ ਕਾਰਜਾਂ ਪਿੱਛੇ ਦੁਬਈ ਨਾਲ ਸਬੰਧਤ ਮਸ਼ਹੂਰ ਦਾਨੀ ਐਸ. ਪੀ. ਐਸ ਉਬਰਾਏ ਜੀ ਦੇ ਕਾਰਜਾਂ ਵਿੱਚੋਂ ਵੇਖੀ ਜਾ ਸਕਦੀ ਹੈ। ਕਰੋੜਾਂ ਰੁਪਏ ਖਰਚ ਉਨਾਂ ਨੇ ਇਸ ਕੇਂਦਰ ਦੀ ਸਥਾਪਨਾ ਕੀਤੀ ਪਰ ਉਨਾਂ ਦੀ ਮੁਹੱਬਤੀ ਭਾਵਨਾ ਇਸ ਕਾਰਜ ਨਾਲ ਸੰਤੁਸ਼ਟ ਨਹੀਂ ਹੋਈ ਤੇ ਫਿਰ ਸੋਚ ਵਿਚਾਰ ਉਪਰੰਤ ਉਨਾਂ ਨੇ ਇਸ ਕੇਂਦਰ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦਾ ਫੈਸਲਾ ਲੈ ਲਿਆ ਹੈ।



