Punjab

ਅਣਪਛਾਤੇ ਵਿਅਕਤੀਆਂ ਨੇ ਕਰਿਆਨੇ ਦੀ ਦੁਕਾਨ ’ਚੋਂ ਸਮਾਨ ਕੀਤਾ ਚੋਰੀ, ਮਾਮਲਾ ਦਰਜ

ਫ਼ਿਰੋਜ਼ਪੁਰ, 22 ਜਨਵਰੀ (ਬਾਲ ਕਿਸ਼ਨ)– ਫ਼ਿਰੋਜ਼ਪੁਰ ਸ਼ਹਿਰ ਦੁਲਚੀ ਕੇ ਰੋਡ ’ਤੇ ਕਰਿਆਨੇ ਦੀ ਦੁਕਾਨ ’ਚੋਂ ਅਣਪਛਾਤੇ ਵਿਅਕਤੀਆਂ ਵੱਲੋਂ 4 ਗੱਟੇ ਖੰਡ, 60 ਪੈਕੇਟ ਰੀਫਾਇਡ ਤੇਲ, 50 ਪੈਕਟ ਗਗਨ ਘਿਓ, 30 ਲੀਟਰ ਸਰੋਂ ਦਾ ਤੇਲ, 2 ਗੱਟੇ ਬਾਸਪਤੀ ਚਾਵਲ, 2 ਡੱਬੇ ਗੁੜ 54 ਕਿਲੋ, ਚਾਹ ਪੱਤੀ 25 ਕਿਲੋ, ਬਿਸਕੁਟ, ਸਾਬਣ ਅਤੇ 26 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 331 (4), 305 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੰਦੀਪ ਕੁਮਾਰ ਪੁੱਤਰ ਮਦਨ ਲਾਲ ਵਾਸੀ ਬਾਬਾ ਲਾਲ ਦਿਆਲ ਮੰਦਿਰ ਵਾਲੀ ਗਲੀ, ਕਸੂਰੀ ਗੇਟ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ 20-21 ਜਨਵਰੀ 2025 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰੋੀ 4 ਗੱਟੇ ਖੰਡ, 60 ਪੈਕੇਟ ਰੀਫਾਇਡ ਤੇਲ, 50 ਪੈਕੇਟ ਗਗਨ ਘਿਓ, 30 ਲੀਟਰ ਸਰੋਂ ਦਾ ਤੇਲ, 2 ਗੱਟੇ ਬਾਸਮਤੀ ਚਾਵਲ, 2 ਡੱਬੇ ਗੁੜ 54 ਕਿਲੋ, ਚਾਹ ਪੱਤੀ 25 ਕਿਲੋ, ਬਿਸਕੁਟ, ਸਾਬਣ ਆਦਿ ਅਤੇ 26 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button