Punjab

ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਫੇਟ, ਪਿਤਾ ਦੀ ਮੌਤ, ਪੁੱਤਰੀ ਗੰਭੀਰ ਜ਼ਖਮੀ

ਫਗਵਾੜਾ, 4 ਮਾਰਚ- ਫਗਵਾੜਾ ਮੁੱਖ ਮਾਰਗ ਤੇ ਪਿੰਡ ਢਾਹਾਂ ਲਾਗੇ ਇਕ ਮੋਟਰਸਾਈਕਲ ਨੂੰ ਇਕ ਅਣਪਛਾਤੇ ਵਾਹਨ ਵੱਲੋਂ ਫੇਟ ਮਾਰਨ ਕਾਰਨ ਪਿੰਡ ਚੱਕ ਗੁਰੂ ਦੇ ਵਸਨੀਕ ਮਨਜੀਤ ਰਾਮ ਦੀ ਮੌਤ ਹੋ ਗਈ ਹੈ। ਜਦਕਿ ਮੋਟਰਸਾਈਕਲ ਤੇ ਸਵਾਰ ਉਸ ਦੀ ਪੁੱਤਰੀ ਦੀਪਿਕਾ (25) ਗੰਭੀਰ ਜ਼ਖਮੀ ਹੋ ਗਈ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਰਾਮ (55) ਪੁੱਤਰ ਜੋਗਿੰਦਰ ਰਾਮ ਦੇ ਪੁੱਤਰ ਧੀਰਜ ਤੇ ਭਰਾ ਜੀਵਨ ਰਾਮ ਨੇ ਦੱਸਿਆ ਕਿ ਮਨਜੀਤ ਰਾਮ ਆਪਣੇ ਮੋਟਰਸਾਇਕਲ ਨੰਬਰ ਪੀਬੀ 32 ਡਬਲਿਉ 7219 ਨੂੰ ਚੱਕ ਗੁਰੂ ਤੇ ਆਪਣੀ ਪੁੱਤਰੀ ਦੀਪਿਕਾ ਨਾਲ ਬੰਗਾ ਨੂੰ ਜਾ ਰਹੇ ਸਨ। ਤਾਂ ਜਦੋਂ ਉਹ ਢਾਹਾਂ ਨੇੜੇ ਕਸ਼ਮੀਰ ਢਾਬੇ ਦੇ ਸਾਹਮਣੇ ਪਹੁੰਚੇ ਤਾਂ ਪਿੱਛੇ ਤੋਂ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ। ਜਿਸ ਕਾਰਨ ਜ਼ਖਮੀ ਮਨਜੀਤ ਰਾਮ ਅਤੇ ਦੀਪਿਕਾ ਨੂੰ ਗੰਭੀਰ ਸੱਟਾਂ ਲੱਗੀਆਂਲੋਕਾਂ ਨੇ ਜ਼ਖਮੀਆਂ ਨੂੰ ਢਾਹਾਂ ਕਲੇਕਾਂ ਪਹੁੰਚਾਇਆ ਅਤੇ ਕੁੱਝ ਮਿੰਟਾਂ ਬਾਅਦ ਵੀ ਮਨਜੀਤ ਰਾਮ ਦੀ ਮੌਤ ਹੋ ਗਈ। ਜਦੋਂ ਕਿ ਲੜਕੀ ਦੀਪਿਕਾ ਜੇਰੇ ਇਲਾਜ ਹੈ। ਉਸ ਦੇ ਸਿਰ ਤੇ ਮੋਢੇ ਤੇ ਸੱਟਾਂ ਲਗੀਆਂ ਹਨ। ਅੱਜ ਪਰਿਵਾਰ ਵੱਲੋਂ ਨਮ ਅੱਖਾਂ ਨਾਲ ਮਨਜੀਤ ਰਾਮ ਦਾ ਅੰਤਿਮ ਸੰਸਕਾਰ ਪਿੰਡ ਚੱਕ ਗੁਰੂ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button