Punjab
ਅਜਿਹੀ ਸੰਯੁਕਤ ਸੰਸਦੀ ਕਮੇਟੀ ਨਹੀਂ ਦੇਖੀ ਜਿਸ ਵਿਚ 10 ਮੈਂਬਰਾਂ ਨੂੰ ਬਿਨਾਂ ਕਿਸੇ ਨੋਟਿਸ ਦੇ ਮੁਅੱਤਲ ਕਰ ਦਿੱਤਾ ਹੋਵੇ – ਗੌਰਵ ਗੋਗੋਈ

ਨਵੀਂ ਦਿੱਲੀ, 24 ਜਨਵਰੀ – ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਦਾ ਕਹਿਣਾ ਹੈ ਕਿ ਅਸੀਂ ਕਦੇ ਵੀ ਅਜਿਹੀ ਸੰਯੁਕਤ ਸੰਸਦੀ ਕਮੇਟੀ ਨਹੀਂ ਦੇਖੀ ਜਿਸ ਵਿਚ 10 ਮੈਂਬਰਾਂ ਨੂੰ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤਾ ਗਿਆ ਹੋਵੇ,ਬਿਨਾਂ ਕਿਸੇ ਨੋਟਿਸ ਦੇ, ਮੀਟਿੰਗ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਸਾਡੇ ਨਾਲ ਕੋਈ ਸਲਾਹ-ਮਸ਼ਵਰਾ ਕੀਤੇ ਬਿਨਾਂ, ਮੀਟਿੰਗ ਦਾ ਏਜੰਡਾ ਬਦਲ ਦਿੱਤਾ ਜਾਂਦਾ ਹੈ। ਇੰਝ ਲੱਗਦਾ ਹੈ ਕਿ ਉਹ ਪਹਿਲਾਂ ਤੋਂ ਬਣੇ ਰੋਡਮੈਪ ‘ਤੇ ਚੱਲ ਰਹੇ ਹਨ। ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਇਕ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਕਮੇਟੀ 24 ਅਤੇ 25 ਤਰੀਕ ਨੂੰ ਬੈਠੇਗੀ। ਡੀ.ਐਮ.ਕੇ. ਦੇ ਸੰਸਦ ਮੈਂਬਰ ਏ. ਰਾਜਾ ਨੇ ਇਕ ਪੱਤਰ ਲਿਖਿਆ ਹੈ ਜੋ ਅਸੀਂ ਸਪੀਕਰ ਨੂੰ ਦੇਵਾਂਗੇ ਜਿਸ ਵਿਚ ਅਸੀਂ ਵੱਖ-ਵੱਖ ਹਿੱਸੇਦਾਰਾਂ ਦੇ ਵਿਚਾਰਾਂ ‘ਤੇ ਚਰਚਾ ਕਰਨ ਲਈ ਸਮਾਂ ਮੰਗ ਰਹੇ ਹਾਂ ।



