Punjab
-
ਜੁਗਰਾਜ ਸਿੰਘ ਸਾਹੀ ਨੇ ਦੇਸ਼ ਪੱਧਰ ’ਤੇ ਸ਼ੂਟਿੰਗ ਮੁਕਾਬਲੇ ਵਿਚ ਸਥਾਨ ਕੀਤਾ ਹਾਸਲ
ਦਸੂਹਾ, (ਹੁਸ਼ਿਆਰਪੁਰ), 2 ਜਨਵਰੀ– ਦਸੂਹਾ ਦੇ ਨੌਜਵਾਨ ਜੁਗਰਾਜ ਸਿੰਘ ਸਾਹੀ ਨੇ ਨੈਸ਼ਨਲ ਪੱਧਰ ’ਤੇ ਸ਼ੂਟਿੰਗ ਮੁਕਾਬਲੇ ਵਿਚ ਸਥਾਨ ਹਾਸਲ ਕਰਕੇ ਪੰਜਾਬ ਅਤੇ ਇਲਾਕਾ ਦਸੂਹਾ ਦਾ ਨਾਮ ਰੋਸ਼ਨ ਕੀਤਾ ਹੈ। ਕਾਰੋਬਾਰੀ ਜਗਪ੍ਰੀਤ ਸਿੰਘ ਸਾਹੀ ਦੇ ਪੁੱਤਰ ਜੁਗਰਾਜ ਸਿੰਘ ਸਾਹੀ, ਜੋ ਕਿ ਸਤਿੰਦਰਾ ਕੁਮਾਰ ਸ਼ੂਟਿੰਗ ਅਕੈਡਮੀ ਵਿਚ ਕੋਚਿੰਗ ਲੈ ਰਹੇ ਸਨ, ਉਨ੍ਹਾਂ ਦੀ ਦੇਖ ਰੇਖ ਵਿਚ ਜੁਗਰਾਜ ਸਿੰਘ ਸਾਹੀ ਨੇ ਕੋਚਿੰਗ ਉਪਰੰਤ ਭੋਪਾਲ…
Read More » -
ਬੀ.ਡੀ.ਓ. ਧਾਰੀਵਾਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
ਨੌਸ਼ਹਿਰਾ ਮੱਝਾ ਸਿੰਘ, (ਗੁਰਦਾਸਪੁਰ), 2 ਜਨਵਰੀ- ਨਜ਼ਦੀਕੀ ਪਿੰਡ ਡੁੱਡੀਪੁਰ ਵਾਸੀ 3 ਵਿਅਕਤੀਆਂ ਖ਼ਿਲਾਫ਼ ਸਿਆਸੀ ਸ਼ਹਿ ’ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਧਾਰੀਵਾਲ ਵਲੋਂ ਕੀਤੀ ਸ਼ਿਕਾਇਤ ਅਨੁਸਾਰ ਪੁਲਿਸ ਥਾਣਾ ਸੇਖਵਾਂ ਵਿਖੇ ਮੁਕੱਦਮਾ ਦਰਜ ਕਰਕੇ ਤੁੰਰਤ ਕਥਿਤ ਦੋਸ਼ੀਆਂ ਨੂੰ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਲਿਆਉਣ ਵਿਰੁੱਧ ਸਮੁਚੇ ਪਿੰਡ ਵਾਸੀਆਂ ਨੇ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਰੋਸ ਪ੍ਰਗਟਾਵਾ ਕਰਦਿਆਂ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ…
Read More » -
ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਪੁੱਜੇ ਸੁਨੀਲ ਸ਼ੈੱਟੀ
ਅੰਮ੍ਰਿਤਸਰ, 2 ਜਨਵਰੀ– ਨਾਮਵਰ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਅੱਜ ਦੁਪਹਿਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਉਨ੍ਹਾਂ ਗੁਰੂ ਘਰ ਵਿਖੇ ਨਵੇਂ ਸਾਲ ਦੀ ਆਮਦ ’ਤੇ ਪਰਿਵਾਰਕ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
Read More » -
ਨਵਾਂਸ਼ਹਿਰ ਲਾਗੇ ਲੰਗੜੋਆ ਬਾਈਪਾਸ ’ਤੇ ਪਲਟੀ ਬੱਸ
ਨਵਾਂ ਸ਼ਹਿਰ, 2 ਜਨਵਰੀ– ਨਵਾਂ ਸ਼ਹਿਰ ਨੇੜੇ ਮੁੱਖ ਮਾਰਗ ’ਤੇ ਲੰਗੜੋਆ ਬਾਈਪਾਸ ’ਤੇ ਸਵੇਰੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਨਾਲੀ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ, ਜਿਸ ਵਿਚ 51 ਬੱਚੇ ਸਵਾਰ ਸਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮੂਲੀ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਨਵਾਂ ਸ਼ਹਿਰ ਪਹੁੰਚਾਇਆ। ਪੁਲਿਸ ਮੁਲਾਜ਼ਮ ਜਨਕ ਰਾਜ ਐਸ. ਐਸ. ਐਫ਼. ਨੇ ਦੱਸਿਆ ਕਿ ਇਹ ਬੱਸ ਸ੍ਰੀ…
Read More » -
ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਹੋਵੇਗੀ ਵਿਸ਼ਾਲ ਅਕਾਲੀ ਕਾਨਫ਼ਰੰਸ – ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 2 ਜਨਵਰੀ– ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਅਕਾਲੀ ਦਲ ਨੇ ਐਲਾਨ ਕੀਤਾ ਕਿ ਉਹ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਵਿਸ਼ਾਲ ਸਲਾਨਾ ਅਕਾਲੀ ਕਾਨਫ਼ਰੰਸ ਕਰੇਗੀ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਇਸ ਵਿਚ ਸ਼ਿਰਕਤ ਕਰਨਗੇ।
Read More » -
ਜੱਕੋ ਤੱਕੀ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਾਨਫ਼ਰੰਸ ਕਰਨ ਦਾ ਕਰਨਾ ਪਿਆ ਐਲਾਨ
ਸ੍ਰੀ ਮੁਕਤਸਰ ਸਾਹਿਬ, 2 ਜਨਵਰੀ- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਹਿਲਾਂ ਮਾਘੀ ਮੇਲੇ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਨਫ਼ਰੰਸ ਨਾ ਕਰਨ ਸੰਬੰਧੀ ਵਿਚਾਰਾਂ ਹੋਈਆਂ ਸਨ, ਪਰ ਜੱਕੋ ਤੱਕੀ ਮਗਰੋਂ ਅਚਾਨਕ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਾਘੀ ਮੌਕੇ ਕਾਨਫ਼ਰੰਸ ਕਰਨ ਦਾ ਐਲਾਨ ਕਰਨਾ ਪਿਆ। ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਲੋਕ ਸਭਾ ਦੇ ਪਿਤਾ ਤਰਸੇਮ ਸਿੰਘ ਅਤੇ ਹੋਰ ਪੰਥਕ ਆਗੂ ਸ੍ਰੀ…
Read More »