Punjab
-
ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ, ਮੋਟਰਸਾਈਕਲ ਵੀ ਬਰਾਮਦ
ਨੂਰਮਹਿਲ/ਬਿਲਗਾ, 17 ਅਕਤੂਬਰ : ਨੂਰਮਹਿਲ ਪੁਲਿਸ ਨੇ ਨਾਜਾਇਜ਼ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਏਐੱਸਆਈ ਜਗਤਾਰ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਰੇਡ ਕਰ ਕੇ ਜਸਵੀਰ ਸਿੰਘ ਉਰਫ ਜੱਸਾ ਵਾਸੀ ਪਿੰਡ ਧਰਮੇ ਦੀਆਂ ਛੰਨਾ, ਥਾਣਾ ਮਹਿਤਪੁਰ ਨੂੰ ਕਾਬੂ ਕੀਤਾ। ਮੁਲ਼ਜਮ ਦੇ…
Read More » -
ਐਕਟਿਵਾ ਸਵਾਰ ਔਰਤ ਦੀ ਚੇਨ ਝਪਟ ਕੇ ਲੁਟੇਰੇ ਫਰਾਰ
ਜਲੰਧਰ, 17 ਅਕਤੂਬਰ : ਥਾਣਾ ਨੰਬਰ ਚਾਰ ਦੀ ਹੱਦ ’ਚ ਪੈਂਦੇ ਸਿੱਕਾ ਚੌਕ ਨੇੜੇ ਵੀਰਵਾਰ ਦੇਰ ਸ਼ਾਮ ਦੋ ਬਾਈਕ ਸਵਾਰ ਲੁਟੇਰਿਆਂ ਨੇ ਐਕਟਿਵਾ ਸਵਾਰ ਇਕ ਔਰਤ ਦੀ ਸੋਨੇ ਦੀ ਚੇਨ ਝਪਟ ਲਈ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਅਨੀਤਾ ਅਗਰਵਾਲ ਵਾਸੀ ਰਾਜਾ ਗਾਰਡਨ ਨੇ ਆਪਣੇ ਬਿਆਨ ’ਚ ਪੁਲਿਸ…
Read More » -
ਦੀਵਾਲੀ ’ਚ 3 ਦਿਨ ਬਾਕੀ, ਅਜੇ ਤੱਕ ਨਹੀਂ ਲੱਗੀ ਪਟਾਕਾ ਮਾਰਕੀਟ, ਬਾਜ਼ਾਰ ’ਚ ਖੁੱਲ੍ਹੇਆਮ ਵਿਕ ਰਹੇ ਪਟਾਕੇ
ਜਲੰਧਰ, 17 ਅਕਤੂਬਰ : ਦੀਵਾਲੀ ਨੂੰ ਸਿਰਫ਼ ਤਿੰਨ ਦਿਨ ਬਾਕੀ ਹਨ ਪਰ ਪਟਾਕਾ ਮਾਰਕੀਟ ਅਜੇ ਤਿਆਰ ਨਹੀਂ ਹੋਈ। ਸ਼ਹਿਰ ਦੇ ਬਾਜ਼ਾਰਾਂ ’ਚ ਖੁੱਲ੍ਹੇਆਮ ਪਟਾਕੇ ਵੇਚੇ ਤੇ ਸਟੋਰ ਕੀਤੇ ਜਾ ਰਹੇ ਹਨ। ਮਾਡਲ ਹਾਊਸ, ਕਿਸ਼ਨਪੁਰਾ, ਅਟਾਰੀ ਬਾਜ਼ਾਰ, ਭਾਰਗਵ ਕੈਂਪ, ਗੜ੍ਹਾ ਰੋਡ, ਜਲੰਧਰ ਕੈਂਟ ਦੀਪ ਨਗਰ, ਅਰਜੁਨ ਨਗਰ, ਬਸਤੀ ਸੇਖਾਂ ਵਰਗੇ ਭੀੜ-ਭਾੜ ਵਾਲੇ ਇਲਾਕਿਆਂ ’ਚ ਪਟਾਕੇ ਵੇਚੇ ਜਾ ਰਹੇ ਹਨ। ਹਰ ਸਾਲ…
Read More » -
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ 70 ਚਲਾਨ ਕੱਟੇ
ਜਲੰਧਰ, 17 ਅਕਤੂਬਰ : ਵੀਰਵਾਰ ਨੂੰ ਵੱਖ-ਵੱਖ ਥਾਵਾਂ ਤੇ ਇਕ ਵਿਸ਼ੇਸ਼ ਮੁਹਿੰਮ ਦੌਰਾਨ, ਕਮਿਸ਼ਨਰੇਟ ਪੁਲਿਸ ਦੇ ਟ੍ਰੈਫਿਕ ਸਟਾਫ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ, ਟ੍ਰਿੱਪਲ ਸਵਾਰੀ ਤੇ ਲਾਲ ਬੱਤੀਆਂ ਟੱਪਣ ’ਤੇ ਵਾਹਨ ਚਾਲਕਾਂ ਦੇ ਚਲਾਨ ਕੱਟੇ। ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਤੇ ਸ਼ਿਕੰਜਾ ਕੱਸਣ ਲਈ ਸ਼ਹਿਰ ’ਚ ਕਈ ਥਾਵਾਂ ਤੇ ਨਾਕੇ ਲਗਾਏ ਗਏ। ਪੁਲਿਸ ਨਾਕਿਆਂ ਦੌਰਾਨ, ਸ਼ਰਾਬ ਪੀ…
Read More » -
ਨਿਗਮ ਵੱਲੋਂ ਦੁਕਾਨ ’ਤੇ ਲਾਈਆਂ ਸੀਲਾਂ ਨਾਜਾਇਜ਼ ਢੰਗ ਨਾਲ ਤੋੜੀਆਂ
ਲੁਧਿਆਣਾ, 17 ਅਕਤੂਬਰ : ਲੁਧਿਆਣਾ ਸਥਾਨਕ ਜੋਸ਼ੀ ਨਗਰ ਇਲਾਕੇ ’ਚ ਨਗਰ ਨਿਗਮ ਵੱਲੋਂ ਸੀਲ ਕੀਤੀਆਂ ਗਈਆਂ ਦੁਕਾਨਾਂ ਦੀ ਗੈਰ-ਕਾਨੂੰਨੀ ਢੰਗ ਨਾਲ ਸੀਲ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪਿਓ-ਪੁੱਤਰ ਖਿਲਾਫ ਥਾਣਾ ਹੈਬੋਵਲ ਪੁਲਿਸ ਵੱਲੋਂ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਥਾਣੇਦਾਰ ਰਾਮ ਕ੍ਰਿਸ਼ਨ ਦੇ ਬਿਆਨ ’ਤੇ ਅਨੁਜ ਬਿਸਵਾਹਾ ਤੇ ਉਸ ਦੇ ਪਿਤਾ ਸੂਰਜ ਵਿਸਵਾਹਾ…
Read More » -
ਵਿਧਾਇਕ ਪਰਾਸ਼ਰ ਨੇ ਨਵਨੀਤ ਚਤੁਰਵੇਦੀ ਖ਼ਿਲਾਫ਼ ਕਰਵਾਇਆ ਕੇਸ ਦਰਜ
ਲੁਧਿਆਣਾ, 17 ਅਕਤੂਬਰ : ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ ਪੱਪੀ ਨੇ ਜਨਤਾ ਪਾਰਟੀ ਦੇ ਪ੍ਰਧਾਨ ਨਵਨੀਤ ਚਤੁਰਵੇਦੀ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 2 ’ਚ ਸ਼ਿਕਾਇਤ ਦਰਜ ਕਰਵਾਈ ਹੈ। ਵਿਧਾਇਕ ਨੇ ਦੋਸ਼ ਲਾਇਆ ਹੈ ਕਿ ਚਤੁਰਵੇਦੀ ਨੇ ਰਾਜ ਸਭਾ ਜਿਮਨੀ ਚੋਣ ਲਈ ਨਾਮਜ਼ਦਗੀ ਪੱਤਰਾਂ ’ਚ ਉਨ੍ਹਾਂ ਸਮੇਤ ਕਈ ਵਿਧਾਇਕਾਂ ਦੇ ਜਾਲਸਾਜ਼ੀ ਨਾਲ…
Read More » -
ਪੀਜੀ ਵਿਦਿਆਰਥੀਆਂ ਦੀ ਮੰਗ ਬਿਲਕੁਲ ਜਾਇਜ਼, ਸਟਾਈਪੈਂਡ ਦੇਵੇ ਸਰਕਾਰ : ਬੈਂਸ
ਲੁਧਿਆਣਾ, 17 ਅਕਤੂਬਰ : ਲੁਧਿਆਣਾ ਸੰਘਰਸ਼ ਕਰ ਰਹੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਪੀਜੀ. ਵਿਦਿਆਰਥੀਆਂ ਦੀ ਮਹੀਨਾਵਰ ਸਟਾਈਪੈਂਡ ਦੀ ਮੰਗ ਬਿਲਕੁਲ ਜਾਇਜ਼ ਹੈ। ਇਹ ਪ੍ਰਗਟਾਵਾ ਪਿਛਲੇ 14 ਦਿਨ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਸਾਰ ਲੈਣ ਲਈ ਉਨ੍ਹਾਂ ਦੇ ਧਰਨੇ ਵਾਲੇ ਸਥਾਨ ’ਤੇ ਪੁੱਜੇ ਸਾਬਕਾ ਐੱਮਐੱਲਏ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਕੀਤਾ।…
Read More » -
PSEB ਵੱਲੋਂ 10ਵੀਂ ਤੇ 12ਵੀਂ ਦੀਆਂ ਅਨੁਪੂਰਕ ਪ੍ਰੀਖਿਆਵਾਂ ਲਈ ਫੀਸ ਸ਼ਡਿਊਲ ਜਾਰੀ, ਅਧਿਕਾਰਤ ਵੈੱਬਸਾਈਟ ‘ਤੇ ਕਰੋ ਚੈੱਕ
ਐੱਸਏਐੱਸ ਨਗਰ, 17 ਅਕਤੂਬਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 2026 ਵਿਚ ਹੋਣ ਵਾਲੀਆਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਲਈ ਅਹਿਮ ਨੋਟਿਸ ਜਾਰੀ ਕੀਤਾ ਹੈ। ਬੋਰਡ ਵੱਲੋਂ ਅਨੁਪੂਰਕ ਪ੍ਰੀਖਿਆਵਾਂ (ਕੰਪਾਰਟਮੈਂਟ/ਰੀਅਪੀਅਰ), ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਸੁਧਾਰ (ਸਮੇਤ ਓਪਨ ਸਕੂਲ) ਦੀਆਂ ਪ੍ਰੀਖਿਆ ਫੀਸਾਂ ਪ੍ਰਾਪਤ ਕਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰੀਖਿਆਵਾਂ ਵਿਚ ਸ਼ਾਮਲ ਹੋਣਾ…
Read More » -
ਰੋਪੜ ਰੇਂਜ ’ਚ ਗ਼ੈਰ-ਕਾਨੂੰਨੀ ਵਾਹਨ ਕਾਰੋਬਾਰ ਮੁੜ ਸੁਰਖੀਆਂ ’ਚ, 2019 ਤੋਂ 2025 ਤੱਕ ਲਗਾਤਾਰ ਜ਼ਬਤ ਕੀਤੇ ਜਾ ਰਹੇ ਵਾਹਨ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 17 ਅਕਤੂਬਰ : ਰੋਪੜ ਰੇਂਜ ਵਿੱਚ ਕਈ ਸਾਲਾਂ ਤੋਂ ਵਾਹਨ ਚੋਰੀ ਤੇ ਜਾਅਲੀ ਦਸਤਾਵੇਜ਼ਾਂ ਦਾ ਨੈੱਟਵਰਕ ਸਰਗਰਮ ਹੈ। ਹਾਲਾਂਕਿ ਪੁਲਿਸ ਨੇ ਸਮੇਂ-ਸਮੇਂ ’ਤੇ ਵੱਡੇ ਆਪ੍ਰੇਸ਼ਨ ਕੀਤੇ ਹਨ ਪਰ ਇਸ ਨੈੱਟਵਰਕ ਦੀਆਂ ਜੜ੍ਹਾਂ ਡੂੰਘੀਆਂ ਹਨ। ਹੁਣ ਜਦੋਂ ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ, ਤਾਂ ਇੱਕ ਵਾਰ ਫਿਰ ਗ਼ੈਰ-ਕਾਨੂੰਨੀ ਵਾਹਨ…
Read More » -
ਰਾਸ਼ਟਰਪਤੀ ਤੇ ਧਾਨ ਮੰਤਰੀ ਨੂੰ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ’ਚ ਸ਼ਾਮਲ ਹੋਣ ਲਈ ਸੱਦਾ ਪੱਤਰ ਦੇਣਗੇ ਮੁੱਖ ਮੰਤਰੀ ਮਾਨ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 17 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦੇਣਗੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰੋਗਰਾਮ ਦੇ ਵੇਰਵੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਸਾਂਝੇ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ…
Read More »