Punjab
-
CM Mann ਨੇ ਸਾਢੇ 19 ਹਜ਼ਾਰ ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਦੀ ਕੀਤੀ ਸ਼ੁਰੂਆਤ, ਕਿਹਾ- ਠੇਕੇਦਾਰਾਂ ਨੂੰ ਪੰਜ ਸਾਲ ਕਰਨੀ ਹੋਵੇਗੀ ਸੜਕਾਂ ਦੀ ਦੇਖ-ਰੇਖ
ਤਰਨਤਾਰਨ, 4 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ 4,150.42 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿਚ 19,491.56 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਣ ਲਈ ਵਿਸ਼ਾਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਸਬੰਧਤ ਠੇਕੇਦਾਰਾਂ ਨੂੰ ਪਾਬੰਧ ਕੀਤਾ ਗਿਆ ਹੈ ਕਿ ਪੰਜ ਸਾਲਾਂ ਤੱਕ ਇਨ੍ਹਾਂ ਸੜਕਾਂ ਦਾ ਰੱਖ-ਰਖਾਅ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗਾ। ਲਾਪਰਵਾਹੀ ’ਤੇ…
Read More » -
ਸਰਕਾਰੀ ਮੁਲਾਜ਼ਮਾਂ ਤੇ ਸਿਆਸਤਦਾਨਾਂ ’ਤੇ ਮੁਕੱਦਮਾ ਚਲਾਉਣ ਦਾ ਫ਼ੈਸਲਾ 120 ਦਿਨਾਂ ’ਚ ਲੈਣਾ ਲਾਜ਼ਮੀ, ਰਾਜਪਾਲ ਵੱਲੋਂ ਨੋਟੀਫਿਕੇਸ਼ਨ ਜਾਰੀ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 4 ਅਕਤੂਬਰ : ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰਕਾਰੀ ਮੁਲਾਜ਼ਮਾਂ, ਅਧਿਕਾਰੀਆਂ ਦੇ ਸਿਆਸਤਦਾਨਾਂ ਦੇ ਖਿਲਾਫ਼ ਮੁਕੱਦਮਾ ਚਲਾਉਣ ਲਈ 120 ਦਿਨਾਂ ਦੇ ਅੰਦਰ ‘ਹਾਂ ਜਾਂ ਨਾ’ ’ਚ ਫ਼ੈਸਲਾ ਲੈਣ ਦੀ ਵਿਵਸਥਾ ਨੋਟੀਫਾਈ ਕਰ ਦਿੱਤੀ ਹੈ। ਨੋਟੀਫਿਕੇਸ਼ਨ ਦੇ ਮੁਤਾਬਕ ਭਾਰਤੀ ਨਾਗਰਿਕ ਸੁਰੱਖਿਆ ਕੋਡ 2023, (ਬੀਐੱਨਐੱਸਐੱਸ) ਦੀ ਧਾਰਾ 218 ਦੀ ਉਪਧਾਰਾ (1) ’ਚ ਪ੍ਰਾਪਤ ਸ਼ਕਤੀਆਂ ਤੇ ਇਸ ਸਬੰਧ ’ਚ…
Read More » -
ਦੁਸਹਿਰੇ ਮੌਕੇ ਲੁਧਿਆਣਾ ਤੇ ਗੋਬਿੰਦਗੜ੍ਹ ’ਚ ਵਿਗੜਿਆ AQI
ਪਟਿਆਲਾ, 4 ਅਕਤੂਬਰ : ਪਿਛਲੇ ਚਾਰ ਦਿਨ ਤੋਂ ਪਰਾਲੀ ਤਾਂ ਸੜੀ ਹੈ ਪਰ ਦੁਸਹਿਰੇ ਮੌਕੇ ਹੋਈ ਆਤਿਸ਼ਬਾਜ਼ੀ ਦਾ ਅਸਰ ਹਵਾ ਦੀ ਗੁਣਵੱਤਾ ’ਤੇ ਦੇਖਣ ਨੂੰ ਮਿਲਿਆ। ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਵਰਗੇ ਉਦਯੋਗਿਕ ਸ਼ਹਿਰਾਂ ਦੇ ਏਅਰ ਕੁਆਲਟੀ ਇੰਡੈਕਸ (ਏਕਿਊਆਈ) ਗੁੱਡ ਤੋਂ ਮੋਡਰੇਟ ਦੇ ਨਿਸ਼ਾਨ ’ਤੇ ਪੁੱਜ ਗਿਆ ਹੈ। ਭਾਵੇਂ ਪਿਛਲੇ ਸਾਲ ਨਾਲੋਂ ਪਰਾਲੀ ਸੜਣ ਦੇ ਮਾਮਲੇ ਘਟਣ ਨਾਲ ਏਕਿਊਆਈ ਵਿਚ ਵੀ…
Read More » -
ਫ਼ਿਰੋਜ਼ਪੁਰ ਮੰਡਲ ਨੇ ਸਤੰਬਰ ’ਚ ਟਿਕਟ ਚੈਕਿੰਗ ਤੋਂ 1.80 ਕਰੋੜ ਦਾ ਮਾਲੀਆ ਕੀਤਾ ਇਕੱਠਾ, ਫੜੇ 28,583 ਯਾਤਰੀ
ਬਾਲ ਕਿਸ਼ਨ ਫ਼ਿਰੋਜ਼ਪੁਰ, 4 ਅਕਤੂਬਰ : ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਸਤੰਬਰ ਮਹੀਨੇ ’ਚ ਟਿਕਟ ਚੈਕਿੰਗ ਮੁਹਿੰਮਾਂ ਰਾਹੀਂ 1.80 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਇਹ ਕਮਾਈ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨੇ ਵਜੋਂ ਵਸੂਲ ਕੀਤੀ ਗਈ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮੰਡਲ ਦੇ ਟਿਕਟ ਚੈਕਿੰਗ ਦਲ ਅਤੇ ਮੁੱਖ ਟਿਕਟ ਇੰਸਪੈਕਟਰਾਂ ਨੇ ਚੈਕਿੰਗ ਮੁਹਿੰਮ ਤਹਿਤ…
Read More » -
ਪੰਜਾਬ ਸਟੇਟ ਕੋਆਪ੍ਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ ’ਤੇ ਲਾਇਆ ਇਕ ਲੱਖ ਰੁਪਏ ਦਾ ਹਰਜਾਨਾ, ਹਾਈ ਕੋਰਟ ਨੇ ਪਾਈ ਝਾੜ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 4 ਅਕਤੂਬਰ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਟੇਟ ਕੋਆਪ੍ਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਨੂੰ ਝਾੜ ਪਾਉਂਦਿਆਂ ਇਕ ਲੱਖ ਰੁਪਏ ਦਾ ਹਰਜਾਨਾ ਲਾਇਆ ਹੈ। ਅਦਾਲਤ ਨੇ ਕਿਹਾ ਕਿ ਬੈਂਕ ਜੁਡੀਸ਼ੀਅਲ ਆਰਡਰਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਪਹਿਲਾਂ ਤੋਂ ਤੈਅ ਲਾਭਾਂ ਲਈ ਵਾਰ-ਵਾਰ ਮੁਕੱਦਮੇ ਕਰਨ ’ਤੇ ਮਜਬੂਰ ਹੋਣਾ ਪੈ ਰਿਹਾ ਹੈ। ਜਸਟਿਸ ਹਰਪ੍ਰੀਤ…
Read More » -
ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਵਿਸ਼ਾਲ ਸ਼ੋਭਾ ਯਾਤਰਾ ਦੇ ਮੱਦੇਨਜ਼ਰ 6 ਅਕਤੂਬਰ ਨੂੰ ਪੰਜਾਬ ਦੇ ਇਨ੍ਹਾਂ 3 ਜ਼ਿਲ੍ਹਿਆਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਜਲੰਧਰ, 4 ਅਕਤੂਬਰ : ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ‘ਚ ਸੋਮਵਾਰ ਯਾਨੀ 6 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਉਤਸਵ ਸਬੰਧੀ ਸ਼ਹਿਰ ’ਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ 6 ਅਕਤੂਬਰ ਨੂੰ ਸ਼ਹਿਰ ਦੇ ਸਾਰੇ ਸਕੂਲ, ਕਾਲਜ ਤੇ ਹੋਰ ਵਿੱਦਿਅਕ ਸੰਸਥਾਨ ’ਚ ਅੱਧੇ ਦਿਨ ਦੀ ਛੁੱਟੀ ਦਾ…
Read More » -
ਪੰਜਾਬੀ ਗਾਇਕ ਮਨਕੀਰਤ ਔਲਖ ਪਹੁੰਚੇ ਕਪੂਰਥਲਾ
ਸੁਲਤਾਨਪੁਰ ਲੋਧੀ, 4 ਅਕਤੂਬਰ : ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੇ ਜਨਮ ਦਿਨ ‘ਤੇ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ। ਉਨ੍ਹਾਂ ਨੇ ਮਹਾਨ ਸੰਤ ਬਾਬਾ ਹਾਕਮ ਸਿੰਘ ਸਰਹਾਲੀ ਸਾਹਿਬ ਵਾਲੇ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬੀ ਗਾਇਕ ਰਾਜਵੀਰ ਜਵੰਦਾ…
Read More » -
ਹਿੰਦੂ- ਮੁਸਲਿਮ ਭਾਈਚਾਰਾ ਵਿਵਾਦ ਨਾਲ ਮਾਹੌਲ ਗਰਮਾਇਆ
ਜਲੰਧਰ, 4 ਅਕਤੂਬਰ : ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਦੇ ਰਹੇ ਮੁਸਲਿਮ ਭਾਈਚਾਰੇ ਅਤੇ ਉੱਥੋਂ ਲੰਘ ਰਹੇ ਇੱਕ ਹਿੰਦੂ ਆਗੂ ਵਿਚਕਾਰ ਹੋਏ ਝਗੜੇ ਤੋਂ ਬਾਅਦ ਹਿੰਦੂ ਸੰਗਠਨਾਂ ਵਿੱਚ ਗੁੱਸਾ ਵਧਦਾ ਜਾ ਰਿਹਾ ਹੈ। ਇਸ ਦੌਰਾਨ, ਜ਼ਿਲ੍ਹੇ ਦੇ ਹਿੰਦੂ ਸੰਗਠਨਾਂ ਨੇ ਸ਼ਨੀਵਾਰ ਨੂੰ ਸ਼੍ਰੀ ਰਾਮ ਚੌਕ ‘ਤੇ ਧਰਨਾ ਪ੍ਰਦਰਸ਼ਨ ਕੀਤਾ। ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਗੜਬੜ ਵਿੱਚ ਸ਼ਾਮਲ…
Read More » -
8 ਲੱਖ 18 ਹਜ਼ਾਰ ਨਸ਼ੀਲੇ ਕੈਪਸੂਲ ਗੋਲੀਆਂ, 2 ਲੱਖ 79 ਹਜ਼ਾਰ ਡਰੱਗ ਮਨੀ ਅਤੇ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ
ਬਾਲ ਕਿਸ਼ਨ ਫ਼ਿਰੋਜ਼ਪੁਰ, 3 ਅਕਤੂਬਰ : ਜ਼ਿਲ੍ਹੇ ਦੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਸਿਹਤ ਵਿਭਾਗ ਦੇ ਕਥਿੱਤ ਭ੍ਰਿਸ਼ਟਾਚਾਰ ਕਾਰਣ ਹੋਈਆਂ ਚਾਰ ਮੌਤਾ ਮਗਰੋਂ ਐਕਸ਼ਨ ਮੋਡ ਵਿਚ ਆਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ਭਾਵੇਂ ਕਈ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਕਰਦਿਆਂ ਲੱਖਾਂ ਦੀ ਤਾਦਾਦ ਵਿਚ ਨਸ਼ੀਲੀਆਂ ਗੋਲੀਆਂ ਕੈਪਸੂਨ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ। ਸਿਹਤ ਵਿਭਾਗ ਦੇ ਜੇਰੇ ਸਾਇਆ ਜ਼ਿਲ੍ਹੇ ਵਿਚ…
Read More » -
ਕਿੱਲੋ ਤੋਂ ਵੱਧ ਹੈਰੋਇਨ, ਨਗਦੀ, ਮੋਬਾਈਲ ਤੇ 26 ਸਿਮ ਕਾਰਡਾਂ ਸਮੇਤ ਤਸਕਰ ਫੜਿਆ
ਬਾਲ ਕਿਸ਼ਨ ਫ਼ਿਰੋਜ਼ਪੁਰ, 3 ਅਕਤੂਬਰ : ਜ਼ਿਲ੍ਹੇ ਦੀ ਪੁਲਿਸ ਨੇ ਗਸ਼ਤ ਤੇ ਚੈਕਿੰਗ ਦੌਰਾਨ ਇਕ ਤਸਕਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 1 ਕਿੱਲੋ 61 ਗ੍ਰਾਮ ਹੈਰੋਇਨ, ਇਕ ਲੱਖ 90 ਹਜ਼ਾਰ 250 ਰੁਪਏ ਨਗਦ, ਪਿੱਠੂ ਬੈਗ, ਇਕ ਮੋਬਾਈਲ ਫੋਨ, 26 ਸਿਮ ਕਾਰਡਜ਼ ਤੇ 500 ਰੁਪਏ ਬਰਾਮਦ ਕੀਤੇ ਹਨ। ਇਸ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮਮਦੋਟ ਦੇ…
Read More »